Jump to content
News ticker
  • Welcome to VOPunjab - Veterinary Officers Punjab
  • PSVOA is fighting against all injustice to VOs.
  • PSVOA has collaborated with JAC on demand of 2020 batch to fight for parity.
  • Follow us on Facebook and twitter as well for latest news and updates.
  • VOPunjab News :

Welcom to VOPunjab - Veterinary Officers Punjab

Welcome to VOPunjab, Some of the content of this website is protected and can only be accessed by members, please register/login to see protected content, post/start new topics, reply and download files.

To Register / Login click on "Sign In" / "Create Account" on top right of the page, or you can alternately log-in with your Facebook, Twitter, Google, MSN, Instagram, or Open ID

Committee for solving problems of RVOs, RMOs and teachers


VOPunjab

Recommended Posts

A committee comprising of ADC(D) Patiala, Gurdaspur, Roopnagar and the concerned deputy directors has been constituted for solving problems of RVOs , RMOs and teachers working under ZP. This committee will also overlook/assess the work done and ACR compilations.

 

Except ex-India leave, all else will be under ADC(D) to approve or investigate.

 

- Dir. RD, Sh. Balwinder Singh.

--------------------------------------------------------------------

 

ਮੋਹਾਲੀ, 15 ਅਕਤੂਬਰ (ਗਗਨਦੀਪ ਸੋਹਲ) : ਰਾਜ ਵਿੱਚ ਜਿਲ੍ਹਾ ਪ੍ਰੀਸ਼ਦ ਅਧੀਨ ਸਕੂਲਾਂ ਅਤੇ ਹਸਪਤਾਲਾਂ ਸਬੰਧੀ ਸਮੱਸਿਆਵਾਂ ਦਾ ਹੱਲ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਪਟਿਆਲਾ, ਰੂਪਨਗਰ, ਗੁਰਦਾਸਪੁਰ ਅਤੇ ਸਬੰਧਿਤ ਡਿਪਟੀ ਡਾਇਰੈਕਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਇਸ ਗੱਲ ਦੀ ਜਾਣਕਾਰੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਸ੍ਰੀ ਬਲਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਰੂਰਲ ਵੈਟਨਰੀ ਅਫ਼ਸਰ ਅਤੇ ਈ.ਟੀ.ਟੀ. ਅਧਿਆਪਕਾਂ ਦੀ ਕੰਮ ਕਰਨ ਦੀ ਸਮੀਖਿਆ ਅਤੇ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ ਲਈ ਵਿਕਾਸ ਭਵਨ ਐਸ.ਏ.ਐਸ.ਨਗਰ ਵਿਖੇ ਹੋਈ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿੱਚ ਰਾਜ ਦੇ ਸਮੂਹ ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਅਤੇ ਡਿਪਟੀ ਡਾਇਰੈਕਟਰ ਮੌਜੂਦ ਸਨ।

ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਨੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਰੂਰਲ ਮੈਡੀਕਲ ਅਫ਼ਸਰਾਂ , ਰੂਰਲ ਵੈਟਨਰੀ ਅਫ਼ਸਰਾਂ ਅਤੇ ਈ.ਟੀ.ਟੀ. ਅਧਿਆਪਕਾਂ ਦੇ ਕੰਮ ਦੀ

ਦੇਖ ਰੇਖ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ ਭੂਮਿਕਾ ਨਿਭਾਉਣ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਮਹੀਨੇ ਵਿੱਚ ਇਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਮੱਸਿਆਵਾਂ ਦੇ ਹੱਲ ਲਈ ਇੱਕ ਮੀਟਿੰਗ ਜਰੂਰ ਕੀਤੀ ਜਾਵੇ। ਡਾਇਰੈਕਟਰ ਪੇਂਡੂ ਵਿਕਾਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਸਹੂਲਤ ਲਈ ਬਹੁਤ ਸਾਰੇ ਅਧਿਕਾਰ ਰਾਜ ਪੱਧਰ ਤੋਂ ਜ਼ਿਲ੍ਹਾ ਪੱਧਰ ਤੇ ਦਿੱਤੇ ਗਏ ਹਨ। ਜਿਹਨਾਂ ਵਿੱਚ ਕਰਮਚਾਰੀਆਂ ਦੀਆਂ ਏ.ਸੀ.ਆਰਜ਼ ਜਿਲ੍ਹੇ ਵਿਚ ਬਦਲੀਆਂ ਕੇਵਲ ਐਕਸ ਇੰਡੀਆ ਲੀਵ ਨੂੰ ਬਾਕੀ ਸਾਰੀਆਂ ਛੁੱਟੀਆਂ ਦਾ ਕੰਮ ਵੀ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਗਿਆ ਹੈ।

ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜ ਵਿੱਚ ਤਕਰੀਬਨ ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ 180 ਅਧਿਆਪਕ ਛੁੱਟੀ ਤੇ ਚਲੇ ਆ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤ ਵਿਦੇਸ਼ ਗਏ ਹੋਏ ਹਨ। ਉਹਨਾਂ ਦੱਸਿਆ ਕਿ ਜਿਹੜੇ ਅਧਿਆਪਕ ਆਪਣੀ ਛੁੱਟੀ ਖਤਮ ਹੋਣ ਉਪਰੰਤ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੁੰਦੇ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਵਿੱਚੋਂ 70 ਅਧਿਆਪਕਾਂ ਨੂੰ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ। ਉਹਨਾਂ ਹੋਰ ਦੱਸਿਆ ਕਿ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਿਲ੍ਹਾਂ ਪ੍ਰੀਸ਼ਦ ਅਧੀਨ ਚੱਲ ਰਹੇ ਸਕੂਲਾਂ ਨੂੰ ਬੰਦ ਨਾ ਹੋਣ ਦਿੱਤਾ ਜਾਵੇ। ਬੱਚਿਆਂ ਦੀ ਗਿਣਤੀ ਪੰਚਾਇਤਾਂ ਦੇ ਸਹਿਯੋਗ ਨਾਲ ਪੂਰੀ ਕੀਤੀ ਜਾਵੇ ਅਤੇ ਰੈਸ਼ਨਲਾਈਜੇਸ਼ਨ ਰਾਹੀਂ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਜਾਣ ਜੇ ਲੋੜ ਪਵੇ ਤਾਂ ਸਰਵ ਸਿੱਖਿਆ ਅਧੀਨ ਵਲੰਟੀਅਰ ਲਗਾਏ ਜਾਣ। ਉਹਨਾਂ ਦੱਸਿਆ ਕਿ ਰਾਜ ਵਿਚ ਰੂਰਲ ਮੈਡੀਕਲ ਅਫਸਰਾਂ ਦੀਆਂ 176 ਅਸਾਮੀਆਂ ਅਤੇ ਰੂਰਲ ਵੈਟਨਰੀ ਅਫ਼ਸਰਾਂ ਦੀਆਂ 183 ਅਸਾਮੀਆਂ ਖਾਲੀ ਪਈਆਂ ਹਨ, ਇਨ੍ਹਾਂ ਦੀ ਸਹੀ ਕੈਟਾਗਰੀ ਵਾਇਜ ਪੁਜੀਸ਼ਨ ਮੰਗੀ ਗਈ ਹੈ। ਜਿਸ ਉਪਰੰਤ ਇਨ੍ਹਾਂ ਦੀ ਭਰਤੀ ਦੀ ਪ੍ਰਕ੍ਰਿਆ ਸੁਰੂ ਕੀਤੀ ਜਾਵੇਗੀ।

ਡਾਇਰੈਕਟਰ ਪੇਂਡੂ ਵਿਕਾਸ ਨੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਹਦਾਇਤਾਂ ਦਿੱਤੀਆਂ ਕਿ ਉਹ ਹਸਪਤਾਲਾਂ ਤੇ ਸਕੂਲਾਂ ਦੀ ਚੈਕਿੰਗ ਕਰਨ ਅਤੇ ਆਮ ਜਨਤਾ, ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਡਾਕਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਵੱਲ ਵਿਸ਼ੇਸ ਧਿਆਨ ਦੇਣ । ਜਿੱਥੇ ਬੁਨਿਆਦੀ ਢਾਂਚੇ ਦੀ ਕਮੀ ਮਹਿਸੂਸ ਹੁੰਦੀ ਹੈ ਉਹ ਮੁੱਖ ਦਫ਼ਤਰ ਦੇ ਧਿਆਨ ਵਿਚ ਲਿਆਂਦੀ ਜਾਵੇ ਤਾਂ ਜੋ ਉੱਥੇ ਫੰਡ ਮੁਹੱਈਆ ਕਰਵਾਏ ਜਾ ਸਕਣ।

ਉਹਨਾਂ ਕਿਹਾ ਕਿ ਮੁੱਖ ਦਫ਼ਤਰ ਨਾਲ ਪੱਤਰ ਵਿਹਾਰ ਏ.ਡੀ.ਸੀ./ਮੁੱਖ ਕਾਰਜਕਾਰੀ ਅਫ਼ਸਰਾਂ ਵੱਲੋਂ ਹੀ ਕੀਤਾ ਜਾਵੇ। ਕਰਮਚਾਰੀਆਂ ਦੇ ਅਸਤੀਫ਼ੇ ਸਬੰਧੀ ਕੇਸ ਮੁੱਖ ਦਫ਼ਤਰ ਨੂੰ ਭੇਜੇ ਜਾਣ।

 

 

 

-----------------------------------------------------------------------------

 

 

Committee for solving problems of RVOs, RMOs and teachers

 

Thanks Dr Rajwinder Singh Brar .

Link to comment
Share on other sites

Join the conversation

You can post now and register later. If you have an account, sign in now to post with your account.
Note: Your post will require moderator approval before it will be visible.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Register / Sign-up

Welcome to VOPunjab, Some of the content of this website is protected and can only be accessed by members, please register/login to see protected content, post/start new topics, reply and download files.

To Register / Login click on "Sign In" / "Create Account" on top right of the page, or you can alternately log-in with your Facebook, Twitter, Google, MSN, Instagram, or Open ID

 

×
×
  • Create New...