Chandigarh, May 16, 2020: In a major relief to the 11 lakh cattle breeders of Punjab, the State Government today decided to go in for free vaccination to save the animals from diseases such as Hemorrhagic septisemia(Ghal ghotu), swine fever and Black quarter(Patt soj) With the decision of the Punjab Government, all the vaccinations to save the animals from diseases would now be free of cost.
The Animal Husbandry, Dairy Development and Fisheries Minister, Punjab, Mr. Tript Rajinder Singh Bajwa said that the novel initiative has been undertaken by the department as per the directions of the Chief Minister Captain Amarinder Singh in order to provide some relief to the cattle breeders who are reeling under losses due to the corona virus. He also added that as of now, the cattle breeders are spending Rs. 3 and half crore every year in order to get their animals vaccinated. Now, the vaccination would be absolutely free. The State sees every year 65 lakh animals being vaccinated with this injection.
Divulging more, Mr. Bajwa said that apart from Hemorrhagic septisemia(Ghal Ghotu) , the State Government has also decided to provide free vaccination to save the animals from Swine fever and Black quarter(Patt soj).
The minister further disclosed that the landmark decision of the State Government would result in free vaccinations under the vaccination program to save the animals from diseases. He further elaborated that the animals are already being vaccinated free of cost with regard to saving them from Foot and Mouth and other diseases. Similarly, the PPR vaccinations for goats and Ranikhet vaccination for Poultry are also being done free of cost.
The minister further expressed hope that this initiative of the Punjab Government would help the State Government achieve the target of saving the animals from various diseases. He also said that the disease free animals and poultry are directly connected to the human health. This decision would improve the health of the animals as well as ensuring sound health of humans too.
ਪੰਜਾਬੀ ਜਾਗਰਣ
ਹੁਣ ਗਲਘੋਟੂ ਸਮੇਤ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਟੀਕੇ ਮੁਫ਼ਤ ਲੱਗਣਗੇ : ਤਿ੍ਰਪਤ ਬਾਜਵਾ Saturday, 16 May, 3.43 pm
ਪੰਜਾਬੀ ਜਾਗਰਣ ਚੰਡੀਗੜ੍ਹ,: ਪੰਜਾਬ ਦੇ ਤਕਰੀਬਨ 11 ਲੱਖ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਇਕ ਅਹਿਮ ਕਦਮ ਚੁਕਦਿਆਂ, ਪੰਜਾਬ ਸਰਕਾਰ ਨੇ ਅੱਜ ਫੈਸਲਾ ਕੀਤਾ ਹੈ ਕਿ ਪਸ਼ੂਆਂ ਨੂੰ ਗਲਘੋਟੂ, ਸਵਾਈਨ ਬੁਖ਼ਾਰ ਅਤੇ ਪੱਟਸੋਜ਼ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਮੁਫ਼ਤ ਲਾਏ ਜਾਣਗੇ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿਚ ਹੁਣ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲਾਏ ਜਾਂਦੇ ਸਾਰੇ ਟੀਕੇ ਮੁਫ਼ਤ ਹੋ ਜਾਣਗੇ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਨੇ ਇਹ ਫ਼ੈਸਲਾ ਕੋਰੋਨਾ ਮਹਾਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੂ ਪਾਲਕਾਂ ਨੂੰ ਕੁਝ ਰਾਹਤ ਦੇਣ ਲਈ ਕੀਤਾ ਹੈ। ਉਹਨਾਂ ਕਿਹਾ ਕਿ ਇਕੱਲੀ ਗਲਘੋਟੂ ਬਿਮਾਰੀ ਦੇ ਬਚਾਅ ਦਾ ਟੀਕਾ ਲਵਾਉਣ ਲਈ ਪਸ਼ੂ ਪਾਲਕਾਂ ਨੂੰ ਹਰ ਸਾਲ ਤਕਰੀਬਨ ਸਵਾ ਤਿੰਨ ਕਰੋੜ ਰੁਪਏ ਦਾ ਖ਼ਰਚ ਕਰਨਾ ਪੈਂਦਾ ਸੀ ਜੋ ਹੁਣ ਬਿਲਕੁਲ ਮੁਫ਼ਤ ਲਾਇਆ ਜਾਵੇਗਾ। ਸੂਬੇ ਵਿਚ ਇਹ ਟੀਕਾ ਹਰ ਵਰ੍ਹੇ ਤਕਰੀਬਨ 65 ਲੱਖ ਪਸ਼ੂਆਂ ਨੂੰ ਲਾਇਆ ਜਾਂਦਾ ਹੈ। ਗਲਘੋਟੂ ਤੋਂ ਬਿਨਾਂ ਪੰਜਾਬ ਸਰਕਾਰ ਨੇ ਸਵਾਈਨ ਬੁਖ਼ਾਰ ਅਤੇ ਪੱਟ ਸੋਜ਼ ਬਿਮਾਰੀਆਂ ਦੇ ਬਚਾਅ ਲਈ ਲਾਏ ਜਾਣ ਵਾਲੇ ਟੀਕੇ ਵੀ ਮੁਫ਼ਤ ਲਾਉਣ ਦਾ ਫੈਸਲਾ ਕੀਤਾ ਹੈ।
ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਵਿਚ ਟੀਕਾਕਰਨ ਪ੍ਰੋਗਰਾਤ ਤਹਿਤ ਪਸ਼ੂਆਂ ਅਤੇ ਮੁਰਗੀਆਂ ਨੂੰ ਰੋਗਾਂ ਤੋਂ ਬਚਾਉਣ ਲਾਏ ਜਾਂਦੇ ਸਾਰੇ ਹੀ ਟੀਕੇ ਮੁਫ਼ਤ ਲਾਏ ਜਾਣਗੇ। ਉਹਨਾਂ ਦੱਸਿਆ ਕਿ ਪਸ਼ੂਆਂ ਨੂੰ ਮੂੰਹਖ਼ੁਰ ਅਤੇ ਫਲ ਸਿੱਟਣ ਦੀ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਪਹਿਲਾਂ ਹੀ ਮੁਫ਼ਤ ਲਾਏ ਜਾਂਦੇ ਹਨ। ਇਸੇ ਤਰਾਂ ਹੀ ਬੱਕਰੀਆਂ ਨੂੰ ਲੱਗਣ ਵਾਲਾ ਪੀਪੀਆਰ ਅਤੇ ਮੁਰਗੀਆਂ ਨੂੰ ਲੱਗਣ ਵਾਲੀ ਰਾਣੀਖੇਤ ਵੈਕਸੀਨ ਦੇ ਟੀਕੇ ਵੀ ਮੁਫ਼ਤ ਲਾਏ ਜਾ ਰਹੇ ਹਨ।
ਪੰਜਬ ਸਰਕਾਰ ਦੇ ਇਸ ਫੈਸਲੇ ਨਾਲ ਸਾਰੇ ਪਸ਼ੂਆਂ ਨੂੰ ਵੱਖ ਵੱਖ ਬੀਮਾਰੀਆਂ ਤੋ ਬਚਾਉਣ ਲਈ ਸਫ਼ਲਤਾ ਦਾ ਮਿੱਥਿਆ ਗਿਆ ਟੀਚਾ ਹਾਸਲ ਵਿਚ ਬਹੁਤ ਵੱਡੀ ਮਦਦ ਮਿਲੇਗੀ। ਉਹਨਾਂ ਕਿਹਾ ਕਿ ਤੰਦਰੁਸਤ ਅਤੇ ਬੀਮਾਰੀਆਂ ਤੋਂ ਮੁਕਤ ਪਸ਼ੂਆਂ ਅਤੇ ਮੁਰਗੀਆਂ ਦਾ ਸਿੱਧਾ ਸਬੰਧ ਮਨੁੱਖਾਂ ਦੀ ਸਿਹਤ ਨਾਲ ਵੀ ਹੈ। ਇਸ ਲਈ ਇਹ ਫ਼ੈਸਲਾ ਜਿੱਥੇ ਪਸ਼ੂਆਂ ਦੀ ਸਿਹਤ ਵਿਚ ਸੁਧਾਰ ਲਿਆਵੇਗਾ ਉੱਤੇ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਧਾਉਣ ਵਿਚ ਵੀ ਮਦਦਗਾਰ ਸਾਬਤ ਹੋਵੇਗਾ।
ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਨੇ ਇੱਕ ਵੱਖਰੇ ਬਿਆਨ ਰਾਹੀਂ ਪੰਜਾਬ ਸਰਕਾਰ ਦੇ ਇਸ ਲੋਕ ਪੱਖੀ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ | ਉਹਨਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਅਤੇ ਅਣਕਿਆਸੇ ਲੌਕਡਾਊਨ ਦੇ ਲੰਮਾਂ ਚੱਲਣ ਨਾਲ ਆਮ ਪਸੂ ਪਾਲਕਾਂ ਨੂੰ ਬਹੁਤ ਆਰਥਿਕ ਘਾਟਾ ਝੱਲਣਾ ਪੈ ਰਿਹਾ ਸੀ ਉੱਥੇ ਇਸ ਵੈਕਸੀਨ ਦੇ ਮੁਫਤ ਹੋ ਜਾਣ ਨਾਲ ਜਿੱਥੇ ਇੱਕ ਪਾਸੇ ਪਸੂ ਪਾਲਕਾਂ ਨੂੰ ਪੈ ਰਹੇ ਘਾਟੇ ਦੀ ਆਰਥਿਕ ਭਰਪਾਈ ਹੋਵੇਗੀ ਉੱਥੇ ਨਾਲ ਹੀ ਕਰੰਸੀ ਦੇ ਲੈਣ ਦੇਣ ਦਾ ਕੰਮ ਖ਼ਤਮ ਹੋਣ ਨਾਲ ਕਰੋਨਾ ਫੈਲਣ ਤੋਂ ਵੀ ਬਚਾਅ ਹੋਵੇਗਾ | ਜਥੇਬੰਦੀ ਨੇ ਇਸ ਫੈਸਲੇ ਨਾਲ ਹੋਰ ਵਧੇਰੇ ਪਸੂਆਂ ਦੇ ਵੈਕਸੀਨੇਸ਼ਨ ਦੇ ਘੇਰੇ ਅੰਦਰ ਆਉਣ ਦੀ ਆਸ ਵੀ ਪ੍ਰਗਟਾਈ ਹੈ ਕਿਉਂਕਿ ਅਤਿ ਗਰੀਬ ਲੋਕ ਪਹਿਲਾਂ ਇਹ ਮਹਿੰਗੀ ਵੈਕਸੀਨ ਅਪਣੇ ਪਸੂਆਂ ਨੂੰ ਲਗਵਾਉਣ ਤੋਂ ਅਕਸਰ ਹੀ ਇਨਕਾਰ ਕਰ ਦਿੰਦੇ ਸਨ |